it's dussehra guys and if you are looking for happy dussehra essay in punjab then you should come to our website. we will provide essay of dussehra in punjabi language.
It's the Dussehra festival now, and students and kids are looking for an essay on Dussehra in Punjabi.
Today we will provide you some best happy Dussehra essay in punjabi language. And also essay on Dussehra Mela in punjabi.
Essay on Dussehra in Punjabi
Dussehra essay in Punjabi |
ਦੁਸਹਿਰਾ ਦਾ ਤਿਓਹਾਰ...
ਜਾਣ - ਪਛਾਣ - ਸਾਡਾ ਦੇਸ਼ ਤਿਉਹਾਰਾਂ ਤੇ ਮੇਲਿਆਂ ਦਾ ਦੇਸ਼ ਹੈ । ਇਨ੍ਹਾਂ ਦਾ ਸੰਬੰਧ ਸਾਡੇ ਸੱਭਿਆਚਾਰਕ , ਧਾਰਮਿਕ ਅਤੇ ਇਤਿਹਾਸਿਕ ਵਿਰਸੇ ਨਾਲ ਹੈ । ਦੁਸਹਿਰਾ ਭਾਰਤ ਵਿਚ ਇਕ ਬਹੁਤ ਹੀ ਪੁਰਾਤਨ ਤਿਉਹਾਰ ਹੈ ਤੇ ਇਹ ਦੀਵਾਲੀ ਤੋਂ 20 ਦਿਨ ਪਹਿਲਾਂ ਬੜੀ ਧੂਮ - ਧਾਮ ਨਾਲ ਮਨਾਇਆ ਜਾਂਦਾ ਹੈ ।
ਇਤਿਹਾਸਿਕ ਪਿਛੋਕੜ - ਦੁਸਹਿਰਾ ਸ਼ਬਦ ਦਾ ਅਰਥ ਹੈ ਦਸ ਸਿਰਾ ਨੂੰ ਹਰਨ ਵਾਲਾ । ਕਿਹਾ ਜਾਦਾ ਹੈ ਤੇ ਬਰ ਸਨ । ਉੱਚ ਬੜਾ ਵਿਦਵਾਨ ਸੀ , ਪਰ ਉਸ ਦਾ ਇਕ ਇਕ ਦਸ ਸਿਰਾਂ ਨੂੰ ਰਬਨ ਵਾਲਾਂ । ਕਿਹਾ ਜਾਂਦਾ ਹੈ ਕਿ ਲੰਕਾ ਦੇ ਰਾਜੇ ਰਾਵਣ Hਲ ਸਨ । ' ਉਸ ਦਾ ਇਕ ਸਿਰ ਰਜੇ ਦਾ ਸੀ , ਜਿਸ ਤੋਂ ਇਹ ਪਤਾ ਲਗਦਾ ਹੈ ਕਿ ਉਹ ਦੇ ਪਰਖ ਸ਼ਕਤੀਸ਼ਾਲਾ ਤ ਭਮਾਨ ਵੀ ਸੀ । ਜਦੋਂ ਰਾਮ ਚੰਦਰ ਜੰਗਲਾਂ ਵਿਚ ਬਨਵਾਸ ਕ ਰ 4 ਤੋਂ 8 ਗਿਆ , ਜਿਸ ਦੇ ਸਿੱਟੇ ਵਜੇ ਸੀ ਰਾਮ ਚੰਦਰ ਜੀ ਦੀ ਦਰ ਉ ਤੇ ਰਾਵਣ ਦੀ ਸੈਨਾ ਵਿਚਰ ਆ ਕੇ ਸ ਵਿਚ ਰਾਵਣ ਮਾਰਿਆ ਗਿਆ । ਇਸੇ ਦਿਨ ਦੀ ਯਾਦ ਵਿਚ ਹੀ ਅੱਜ ਤੱਕ ਹਰ ਸਾਲ ਰਾਵਣ ਦਾ ਦਾਸ ਸਰਾਂ ਵਾਲੇ - ਨੂੰ ਸਾੜਿਆ ਜਾਦਾ ਹੈ ਤੇ ਇਸ ਪ੍ਰਕਾਰ ਦੁਸਹਿਰੇ ਦੇ ਤਿਉਹਾਰ ਮਨਾਇਆ ਜਾਂਦਾ ਹੈ ।
ਸ਼ਹਿਰ ਵਿੱਚ ਦੁਸਹਿਰਾ ਅਤੇ ਰਾਮ ਲੀਲਾ - ਸਾਡੇ ਸ਼ਹਿਰ ਵਿਚ ਹਰ ਸਾਲ ਦਸਹਿਰੇ ਦਾ ਤਿਉਹਾਰ ਬਹੁਤ ਧੂਮ - ਧਾਮ ਨਾਲ ਮਨਾਇਆਂ ਜਾਂਦਾ ਹੈ । ਮਨਾਇਆ ਜਾਂਦਾ ਹੈ | ਦੁਸਹਿਰੇ ਤੋਂ ਪਹਿਲਾ 9 ਨਰਾਤੇ ਹੁੰਦੇ ਹਨ , ਜਿਨਾਂ ਵਿਚ ਸ਼ਹਿਰ ਵਿਚ ਥਾਂ - ਥਾਂ ਨਾਟ ਮੰਡਲੀਆਂ ਰਾਮ - ਲੀਲ੍ਹਾ ਕਰਦੀਆਂ ਹਨ ਜਿਸ ਵਿੱਚ ਰਾਮਾਇਣ ਦੀ ਕਥਾ ਨੂੰ ਨਾਟਕੀ ਰੂਪ ਵਿੱਚ ਖੇਡਿਆ ਜਾਂਦਾ ਹੈ । ਲੋਕ ਬੜੇ ਉਮਾਹ ਨਾਲ ਅੱਧੀ - ਅੱਧੀ ਰਾਤ ਤਕ ਰਾਮ ਲੀਲਾ ਦੇਖਣ ਜਾਂਦੇ ਹਨ । ਲੋਕ ਰਾਮ ਬਨਵਾਸ , ਭਰਤ ਮਿਲਾਪ , ਸੀਤਾ ਹਰਨ , ਹਨੂੰਮਾਨ ਤੇ ਲੰਕਾ ਸਾੜਨ ਤੇ ਲਛਮਣ ਰਵਾ ਆਦਿ ਘਟਨਾਵਾਂ ਨੂੰ ਬੜੀ ਉਤਸੁਕਤਾ ਅਤੇ ਦਿਲਚਸਪੀ ਨਾਲ ਦੇਖਦੇ ਹਨ । ਇਨ੍ਹਾਂ ਦਿਨਾਂ ਵਿਚ ਦਿਨ ਸਮੇਂ ਬਜ਼ਾਰਾਂ ਵਿਚ ਰਾਮ ਲੀਲ੍ਹਾ ਦੀਆ ਝਾਕੀਆਂ ਵੀ ਨਿਕਲਦੀਆਂ ਹਨ । |
ਰਾਵਣ ਨੂੰ ਸਾੜਨਾ - ਦਸਵੀ ਵਾਲੇ ਦਿਨ ਸ਼ਹਿਰ ਦੇ ਕਿਸੇ ਖੁੱਲੇ ਥਾਂ ਵਿਚ ਰਾਵਣ , ਮੇਘਨਾਦ ਅਤੇ ਕੁੰਭਕਰਨ ਦੇ ਬਾਸਾ ਤੇ ਕਾਗਜ਼ ਦੇ ਬਣ ਆ ਲੜੀਆਂ ਪਤਲੇ ਗੱਡ ਦਿੱਤੇ ਜਾਂਦੇ ਹਨ । ਆਲੇ - ਦੁਆਲੇ ਮਠਿਆਈਆਂ ਤੇ ਖਿਡਾਉਣਿਆਂ ਦੀਆਂ ਦੁਕਾਨਾਂ ਸਜ ਜਾਂਦੀਆਂ ਹਨ । ਸਾਰੇ ਸ਼ਹਿਰ ਤੋਂ ਜੀ ਦੇ ਆਲੇ - ਦੁਆਲੇ ਦੇ ਪਿੰਡਾਂ ਦੇ ਲੋਕ ਰਾਵਣ ਨੂੰ ਸਾੜਨ ਦਾ ਦਿਸ਼ ਦੇਖਣ ਲਈ ਟੁੱਟ ਪੈਂਦੇ ਹਨ । ਭੀੜ ਇਨੀ ਹੁੰਦੀ ਹੈ ਕਿ ਪੁਲਿਸ ਲਈ ਸੰਭਾਲ ਕਰਨੀ ਔਖੀ ਹੋ ਜਾਂਦੀ ਹੈ । ਲੋਕਾਂ ਨੂੰ ਪੁਤਲਿਆਂ ਦੇ ਆਲੇ - ਦੁਆਲੇ ਗੋਲ ਦਾਇਰੇ ਵਿਚ ਖੜਾ ਰੱਖਣ ਦਾ ਯਤਨ ਕੀਤਾ ਜਾਂਦਾ ਹੈ । ਦਾਇਰੇ ਦੇ ਅੰਦਰ ਆਤਿਸ਼ਬਾਜ਼ੀ ਚਲਦੀ ਹੈ , ਪਟਾਕੇ ਫਟਦੇ ਹਨ ਤੇ ਗੁਬਾਰੇ ਉਡਾਏ ਜਾਂਦੇ ਹਨ । ਇਸ ਸਮੇਂ ਸ੍ਰੀ ਰਾਮ ਚੰਦਰ ਵਾਜਿਆਂ ਦੀ ਅਗਵਾਈ ਵਿਚ ਆਪਣੀਆਂ ਫ਼ੌਜਾਂ ਸਮੇਤ ਅੱਗੇ ਵਧਦੇ ਹਨ । ਰਾਵਣ ਨਾਲ ਯੁੱਧ ਹੁੰਦਾ ਹੈ ਤੇ ਉਹ ਮਾਰਿਆ ਜਾਂਦਾ ਹੈ । ਜਿਸ ਸਮੇਂ ਸੂਰਜ ਛਿਪਣ ਵਾਲਾ ਹੁੰਦਾ ਹੈ , ਤਾਂ ਰਾਵਣ ਸਮੇਤ ਬਾਕੀ ਪੁਤਲਿਆਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ । ਪੁਤਲਿਆਂ ਵਿਚ ਰੱਖੇ ਪਟਾਕੇ ਦਿਲ ਕੰਬਾਊ ਅਵਾਜਾਂ ਨਾਲ ਫਟਦੇ ਹਨ । ਉਨ੍ਹਾਂ ਦੇ ਸਿਰਾਂ ਵਿਚ ਰੱਖੀਆਂ ਆਤਿਸ਼ਬਾਜ਼ੀਆਂ ਵੱਡੀ ਗਿਣਤੀ ਵਿਚ ਇਧਰ - ਉਧਰ ਉਡਦੀਆਂ ਹਨ । ਇਸ ਸਮੇਂ ਲੋਕਾਂ ਵਿਚ ਹਫੜਾ - ਦਫੜੀ ਮਚ ਜਾਂਦੀ ਹੈ । ਉਹ ਤੇਜ਼ੀ ਨਾਲ ਘਰਾਂ ਵਲ ਚੱਲ ਪੈਂਦੇ ਹਨ । ਕਈ ਵਾਰ ਆਤਿਸ਼ਬਾਜੀਆਂ ਦੇ ਭੀੜ ਵਿਚ ਆ ਵੜਨ ਨਾਲ ਤੋਂ ਸਾਰੇ ਇਕ ਜਾਂ ਜਾਂ ਲੋਕਾਂ ਦੀ ਭੀੜ ਵਿਚ ਕਿਸੇ ਦੇ ਉੱਤੇ ਡਿੱਗ ਪੈਣ ਨਾਲ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ ।
ਲੋਕਾਂ ਦੀ ਵਾਪਸੀ - ਵਾਪਸੀ ਤੇ ਲੋਕ ਬਜ਼ਾਰਾਂ ਵਿਚੋਂ ਲੰਘਦੇ ਹੋਏ ਮਠਿਆਈਆਂ ਦੀਆਂ ਦੁਕਾਨਾਂ ਦੁਆਲੇ ਭੀੜਾਂ ਪਾ ਲੈਂਦੇ ਹਨ । ਉਹ ਮਠਿਆਈਆਂ ਖ਼ਰੀਦ ਕੇ ਘਰਾਂ ਨੂੰ ਲੈ ਜਾਂਦੇ ਹਨ ਤੇ ਰਾਤੀ ਖੂਬ ਖਾ ਪੀ ਕੇ ਸੱਦੇ ਹਨ ।
ਇਸ ਤਰਾਂ ਇਹ ਬੜਾ ਚਹਿਲ - ਪਹਿਲ ਭਰਿਆ ਤਿਉਹਾਰ ਹੈ । ਇਹ ਵਿਅਕਤੀ ਦੇ ਮਨ ਨੂੰ ਅਤਿਅੰਤ ਪ੍ਰਸੰਨਤਾ ਦਿੰਦਾ ਹੈ ਅਤੇ ਨਾਲ । ਤੇ ਜਿਹੜਾ ਏ ਹੀ ਭਾਰਤ ਦੇ ਧਾਰਮਿਕ ਤੇ ਇਤਿਹਾਸਿਕ ਵਿਰਸੇ ਪ੍ਰਤੀ ਉਸ ਦੇ ਸਤਿਕਾਰ ਨੂੰ ਪ੍ਰਗਟ ਕਰਦਾ ਹੈ।
#Punjabi Essay on Dussehra Festival # Dussehra Essay in Punjabi # essay on Dussehra festival in punjabi language # paragraph on Dussehra in punjabi
Dussehra festival essay in punjabi language
ਜਾਣ - ਪਛਾਣ -ਸਾਡੇ ਦੇਸ਼ ਵਿਚ ਤਿਉਹਾਰ ਦੇਸ਼ ਦੀ ਸਭਿਅਤਾ ਅਤੇ ਸੰਸਕ੍ਰਿਤੀ ਦੇ ਮਹਾਨ ਰਖਿਅਕ ਰਹੇ ਹਨ। ਸਾਲ ਭਰ ਵਿਚ ਅਨੇਕਾਂ ਤਿਉਹਾਰ ਆਉਂਦੇ ਹਨ ਜੋ ਸਾਨੂੰ ਰਾਸ਼ਟਰ, ਜਾਤੀ ਅਤੇ ਮਨੁੱਖ ਦੇ ਪ੍ਰਤੀ ਕਰਤੱਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਭਾਰਤੀ ਜਨਤਾ ਸਦੀਆਂ ਤੋਂ ਇਹਨਾਂ ਤਿਉਹਾਰਾਂ ਨੂੰ ਮਨਾਉਂਦੀ ਆ ਰਹੀ ਹੈ। ਦੁਸਹਿਰਾ ਵੀ ਇਹਨਾਂ ਵਿਚੋਂ ਹੀ ਇਕ ਹੈ, ਜੋ ਭਾਰਤ ਵਾਸੀਆਂ ਨੂੰ ਅਧਰਮ ਤੋਂ ਧਰਮ ਵੱਲ, ਅਗਿਆਨ ਤੋਂ ਗਿਆਨ ਵੱਲ ਅਤੇ ਝੂਠ ਤੋਂ ਸੱਚ ਵਲ ਜਾਣ ਦੀ ਪ੍ਰੇਰਣਾ ਦਿੰਦਾ ਹੈ।ਦੁਸਹਿਰਾ’ ਸ਼ਬਦ ਦਾ ਅਰਥ ਹੈ “ਦਸ ਸਿਰਾਂ ਨੂੰ ਹਰਨ ਵਾਲਾ ਇਹ ਤਿਉਹਾਰ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਨੂੰ ਮਨਾਇਆ ਜਾਂਦਾ ਹੈ। ਇਸੇ ਲਈ ਇਸ ਨੂੰ ਵਿਜੇ-ਦਸ਼ਮੀ ਵੀ ਕਹਿੰਦੇ ਹਨ। ਮੁੱਖ ਤੌਰ ਤੇ ਇਹ ਤਿਉਹਾਰ ਦਾ ਸੰਬੰਧ ਰਾਵਣ ਉਤੇ ਰਾਮ ਦੀ ਜਿੱਤ ਦਾ ਹੈ। ਰਾਵਣ ਬਹੁਤ ਵੱਡਾ ਬਹੁਤ ਵਿਦਵਾਨ ਸੀ। ਉਹ ਛੇ ਸ਼ਾਸਤਰਾਂ ਅਤੇ ਚਾਰ ਵੇਦਾਂ ਦਾ ਜਾਣੂ ਸੀ। ਪਰੰਤੂ ਸੀ ਵਿਚਾਰਹੀਨ। ਗਿਆਨ ਅਤੇ ਸ਼ਕਤੀ ਦੇ ਅਭਿਮਾਨ ਵਿਚ ਉਹ ਗਿਆਨੀਆਂ ਨੂੰ ਤੰਗ ਕਰਦਾ ਹੁੰਦਾ ਸੀ। ਵਿਦਵਾਨ ਹੁੰਦੇ ਵੀ ਉਸਨੇ ਸੀਤਾ ਨੂੰ ਚੁਰਾਇਆ। ਪਰ ਇਸਤਰੀ ਹਰਨ ਦੇ ਇਸ ਦੋਸ਼ ਨੇ ਰਾਵਣ ਦੀ ਲੰਕਾ ਜਲਾ ਦਿੱਤੀ ਅਤੇ ਆਪਣੇ ਅਨੇਕਾਂ ਸੰਬੰਧੀਆਂ ਨਾਲ ਉਹ ਮਾਰਿਆ ਗਿਆ। ਰਾਵਣ ਨੂੰ ਮਾਰ ਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਅਧਰਮ, ਅਗਿਆਨ ਅਤੇ ਝੂਠ ਉਤੇ ਧਰਮ, ਗਿਆਨ ਅਤੇ ਸੱਚ ਦੀ ਜਿੱਤ ਕਰਾਈ। ਇਸੇ ਸੰਬੰਧ ਹਰ ਸਾਲ ਇਹ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਦਸਮੀ ਤੋਂ ਪਹਿਲਾਂ ਨੌ ਨੌਰਾਤੇ ਹੁੰਦੇ ਹਨ। ਇਹਨਾਂ ਦਿਨਾਂ ਵਿਚ ਭਗਵਾਨ ਰਾਮ ਦੀ ਕਥਾ ਦੁਹਰਾਈ ਜਾਂਦੀ ਹੈ। ਉਨ੍ਹਾਂ ਦੇ ਜਨਮ ਤੋਂ ਲੈ ਕੇ ਰਾਵਣ ਬੱਧ ਤੱਕ, ਸਾਰੀਆਂ ਘਟਨਾਵਾਂ ਆਮ ਲੋਕਾਂ ਨੂੰ ਦਿਖਾ ਕੇ ਉਹਨਾਂ ਨੂੰ ਕਰਤਵਾਂ ਦੀ ਯਾਦ ਦਿਲਾਈ ਜਾਂਦੀ ਹੈ। ਦਸਮੀ ਵਾਲੇ ਦਿਨ ਸ਼ਹਿਰਾਂ ਵਿਚ ਇਕ ਖੁਲ੍ਹੇ ਸਥਾਨ ਤੇ ਰਾਵਣ, ਕੁਭੰਕਰਣ ਅਤੇ ਮੇਘਨਾਥ ਦੇ ਵੱਡੇ ਵੱਡੇ ਬੁੱਤ ਬਣਾਏ ਜਾਂਦੇ ਹਨ ਅਤੇ ਸਵੇਰ ਤੋਂ ਹੀ ਉਹਨਾਂ ਨੂੰ ਮੈਦਾਨ ਵਿਚ ਖੜੇ ਕਰ ਦਿੱਤਾ ਜਾਂਦਾ ਹੈ। ਸ਼ਾਮ ਨੂੰ ਬਹੁਤ ਸਾਰੇ ਲੋਕਾਂ ਦੇ ਵਿਚਕਾਰ ਆਤਿਸ਼ਬਾਜੀਆਂ ਚਲਾਈਆਂ ਜਾਂਦੀਆਂ ਹਨ ਅਤੇ ਇਹਨਾਂ ਬੁੱਤਾਂ ਨੂੰ ਜਲਾ ਦਿੱਤਾ ਜਾਂਦਾ ਹੈ। ਬੁੱਤਾਂ ਦੇ ਜਲ ਜਾਣ ਦੇ ਨਾਲ ਹੀ ਇਹ ਤਿਉਹਾਰ ਖਤਮ ਹੋ ਜਾਂਦਾ ਹੈ। ਲੋਕ ਭਗਵਾਨ ਰਾਮ ਦਾ ਗੁਣਗਾਣ ਕਰਦੇ ਹੋਏ ਘਰਾਂ ਨੂੰ ਵਾਪਸ ਪਰਤ ਆਉਂਦੇ ਹਨ।
ਦੁਸਹਿਰਾ ਸਾਡਾ ਰਾਸ਼ਟਰੀ ਦਿਵਸ ਵੀ ਹੈ। ਖੱਤਰੀਆਂ ਲਈ ਇਹ ਤਿਉਹਾਰ ਪੁਰਾਤਨ ਕਾਲ ਤੋਂ ਹੀ ਕਾਫ਼ੀ ਮਹੱਤਵ ਰੱਖਦਾ ਸੀ। ਬਰਸਾਤ ਦੇ ਬਾਅਦ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਮੀ ਨੂੰ ਸ਼ਸਤਰਾਂ ਨੂੰ ਕੱਢ ਕੇ ਸਾਫ਼ ਕੀਤਾ ਜਾਂਦਾ ਸੀ ਅਤੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਸੀ। ਨਕਲੀ ਯੁੱਧ ਦਾ ਅਭਿਆਸ ‘ ਹੁੰਦਾ ਸੀ ਅਤੇ ਵੀਰਾਂ ਨੂੰ ਸਨਮਾਨਤ ਕੀਤਾ ਜਾਂਦਾ ਸੀ।
ਬੰਗਾਲ ਵਿੱਚ ਇਹਨੀਂ ਦਿਨੀਂ ਕਾਲੀ ਮਾਤਾ ਦੀ ਪੂਜਾ ਹੁੰਦੀ ਹੈ। ਕੁਝ ਲੋਕ ਦੁਸਹਿਰੇ ਤੋਂ ਪਹਿਲਾਂ ਨੌਂ ਦਿਨ ਮਹਾਂਸ਼ਕਤੀ ਦਾ ਪਾਠ ਕਰਦੇ ਹਨ। ਕਹਿੰਦੇ ਹਨ ਕਿ ਸਤਿਯੁਗ ਵਿਚ ਰਾਕਸ਼ਾਂ ਦੇ ਆਤੰਕ ਨਾਲ ਦੇਵ ਲੋਕ ਵੀ ਕੰਬ ਉਠਿਆ ਸੀ। ਮਹਿਖਾਸੁਰ ਨਾਂ ਦੇ ਰਾਕਸ਼ ਨੇ ਅਨੇਕ ਰਾਕਸ਼ਾਂ ਸਹਿਤ ਦੇਵਤਾਵਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਦੇਵਤੇ ਸ਼ਿਵਜੀ ਦੇ ਕੋਲ ਗਏ ਅਤੇ ਆਪਣਾ ਸਾਰਾ ਦੁੱਖ ਸੁਣਾਇਆ। ਸ਼ਿਵ ਦੀ ਕਰੋਧ ਅਗਨੀ ਤੋਂ ਇਕ ਸ਼ਕਤੀ ਪੈਦਾ ਹੋਈ। ਦੇਵਤਿਆਂ ਨੇ ਸ਼ਕਤੀ ਨੂੰ ਆਪਣੇ ਆਪਣੇ ਸ਼ਸਤਰ ਦਿੱਤੇ। ਮਹਾਂਸ਼ਕਤੀ ਨੇ ਲਗਾਤਾਰ ਨੌਂ ਦਿਨ ਤੱਕ ਲੜ ਕੇ ਰਾਕਸ਼ਾਂ ਦਾ ਅੰਤ ਕਰ ਦਿੱਤਾ ਅਤੇ ਮਹਿਖਾਸੁਰ ਨੂੰ ਮਾਰ ਦਿੱਤਾ। ਇਸ ਤਰ੍ਹਾਂ ਦਾਨਵਾਂ ਤੇ ਦੇਵਤਿਆਂ ਨੂੰ ਜਿੱਤ ਦੁਆਈ। ਦਸਮੀ ਦੇ ਦਿਨ ਦੁਰਗਾ ਮਾਤਾ ਦੀ ਮੂਰਤੀ ਬਣਾ ਕੇ ਗਲੀਆਂਬਾਜ਼ਾਰਾਂ ਵਿਚ ਉਸਨੂੰ ਬੜੀ ਧੂਮ-ਧਾਮ ਨਾਲ ਕਢਿਆ ਜਾਂਦਾ ਹੈ ਅਤੇ ਅੰਤ ਵਿੱਚ ਉਸਨੂੰ ਗੰਗਾ ਵਿਚ ਪ੍ਰਵਾਹ ਕਰ ਦਿੱਤਾ ਜਾਂਦਾ ਹੈ। ਇਸਦੇ ਬਾਅਦ ਲੋਕ ਆਪਣੇ ਮਿੱਤਰਾਂ ਨੂੰ ਵਧਾਈਆਂ ਦਿੰਦੇ ਹਨ।
ਉਤਰੀ ਭਾਰਤ ਵਿਚ ਦਸਮੀ ਦੇ ਦਿਨ ਸਵੇਰੇ ਹੀ ਘਰਾਂ ਦੀ ਸਫਾਈ ਕੀਤੀ। ਜਾਂਦੀ ਹੈ। ਲੋਕ ਨਵੇਂ ਕਪੜੇ ਪਾਉਂਦੇ ਹਨ ਅਤੇ ਫਿਰ ਦੁਸਹਿਰੇ ਦਾ ਪੂਜਨ ਹੁੰਦਾ ਹੈ। ਭੈਣਾਂ ਭਰਾਵਾਂ ਦੇ ‘ਨੌਰਤੇ’ ਟੰਗਦੀਆਂ ਹਨ। ਇਸ ਤਰ੍ਹਾਂ ਇਹ ਤਿਉਹਾਰ ਹਸਦਿਆਂ ਖੇਡਦਿਆਂ ਬੀਤ ਜਾਂਦਾ ਹੈ।
ਦੇਸ਼ ਵਾਸੀਆਂ ਲਈ ਇਸ ਦਿਨ ਦਾ ਹੁਣ ਖਾਸ ਮਹੱਤਵ ਹੋ ਗਿਆ ਹੈ। ਦੇਸ਼ ਦੀ ਏਕਤ ਅਤੇ ਬਾਹਰੀ ਸ਼ਕਤੀਆਂ ਨਾਲ ਨਿਪਟਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਸ਼ੁੱਧ ਚਰਿਤਰ ਵਾਲੇ ਸਦਾਚਾਰੀ ਅਤੇ ਬਹਾਦੁਰ ਬਣੀਏ।
Essay on dussehra mela in Punjab in Punjabi language
Essay on Dussehra in Punjabi |
ਦੁਸਹਿਰਾ
ਇਤਿਹਾਸਿਕ ਪਿਚੋਕੜ- ਦੁਸਹਿਰੇ ਦੇ ਤਿਉਹਾਰ ਦਾ ਸੰਬੰਧ ਵੀ ਦੀਵਾਲੀ ਵਾਂਗ ਸੀ ਰਾਮ ਚੰਦਰ ਜੀ ਨਾਲ ਹੈ । ਇਸ ਦਿਨ ਸੀ ਰਾਮ ਚੰਦਰ ਨੇ ਲੰਕਾ ਦੇ ਰਾਜੇ ਰਾਵਣ ਨੂੰ ਮਾਰ ਕੇ ਆਪਣੀ ਪਤਨੀ ਸੀਤਾ ਜੀ ਨੂੰ ਮੁੜ ਪ੍ਰਾਪਤ ਕੀਤਾ ਸੀ । ਇਸ ਦਿਨ ਦੀ ਯਾਦ ਵਿਚ ਹਰ ਸਾਲ ਇਹ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ
ਰਾਮ - ਲੀਲਾ - ਦੁਸਹਿਰੇ ਤੋਂ ਪਹਿਲਾਂ 9 ਨਰਾਤੇ ਹੁੰਦੇ ਹਨ | ਇਨ੍ਹਾਂ ਦਿਨਾਂ ਵਿਚ ਸਾਡੇ ਸ਼ਹਿਰ ਥਾਂ ਥਾਂ ਰਾਮਲੀਲਾ ਹੁੰਦੀ ਹੈ । ਲੋਕ ਬੜੇ ਉਮਾਹ ਨਾਲ ਅੱਧੀ - ਅੱਧੀ ਰਾਤ ਭਰ ਰਾਮਲੀਲਾ ਦੇਖਦੇ ਹਨ । ਲੋਕ ਸ਼ਾਮ ਬਨਵਾਸ , ਤਮਿਲਾਪ , ਤ ਨ , ਮਨ ਦਾ ਅਤੇ ਲਛਮਣ ਆਦਿ ਘਟਨਾਵਾਂ ਦੇ ਦਿਲਾਂ ਨੂੰ ਬੜੀ ਦਿਲਚਸਪ ਨਾਲ ਦੁਖਦ ॥ ਦਿਨਾਂ ਵਿਚ ਦਿਨ ਸਮੇਂ ਬਜ਼ਾਰਾਂ ਵਿਚ ਰਾਮ - ਲੀਲਾਂ ਦੀਆਂ ਝਾਕੀਆਂ ਦੀ ਨਿਕਲਦੀਆਂ
ਰਾਵਣ ਨੂੰ ਸਾੜਨ ਦਾ ਦਰਿਸ਼ - ਦਸਵੀ ਵਾਲੇ ਦਿਨ ਸ਼ਹਿਰ ਦੇ ਕਿਸੇ ਖੁਲੇ ਥਾਂ ਵਿਚ ਰਾਵਣ, ਮੈਗਨਾਦ ਅਤੇ ਕੁੰਭਕਰਨ ਦੇ ਬਾਸਾ ਤੇ ਕਾਗਜ ਦੇ ਬਣੇ ਪੁਤਲੇ ਗੱਡ ਦਿਤੇ ਜਾਂਦੇ ਹਨ। ਆਸੇ ਪਾਸੇ ਮਠਾਇਆ ਤੇ ਖਿਡੌਣੇ ਦਿਆਂ ਦੁਕਾਨਾਂ ਸਜ ਜਾਂਦੀਆਂ ਹਨ। ਦੂਰ ਨੇੜੇ ਦੇ ਲੋਕ ਰਾਵਣ ਨੂੰ ਸਾੜਨ ਦਾ ਦਰਿਸ਼ ਦੇਖਣ ਲਈ ਟੁੱਟ ਪੈਂਦੇ ਹਨ। ਲੋਕ ਪੰਡਾਲ ਵਿਚ ਚਲ ਰਹੀ ਆਤਿਸ਼ਬਾਜੀ ਤੇ ਠਾਹ ਠਾਹ ਚਲਦੇ ਪਟਾਕਿਆਂ ਦਾ ਅਨੰਦ ਲੈਂਦੇ ਹਨ। ਰਾਮ ਲੀਲਾ ਦੀ ਅੰਤਿਮ ਝਾਕੀ ਪੇਸ਼ ਕੀਤੀ ਜਾਂਦੀ ਹੈ ਤੇ ਰਾਵਣ, ਸ਼੍ਰੀ ਰਾਮ ਚੰਦਰ ਹੱਥੋਂ ਮਾਰਿਆ ਜਾਂਦਾ ਹੈ ਹੁਣ ਦਿਨ ਸ਼ਿਪਣ ਵਾਲਾ ਹੁੰਦਾ ਹੈ। ਰਾਵਣ ਸਮੇਤ ਸਾਰੇ ਪੁਤਲੀਆਂ ਨੂੰ ਅੱਗ ਲਾ ਦਿਤੀ ਜਾਂਦੀ ਹੈ। ਇਸ ਕਾਰਨ ਲੋਕ ਵਿਚ ਹਫੜਾ ਦਫੜੀ ਮਚ ਜਾਂਦੀ ਹੈ ਤੇ ਉਹ ਘਰਾਂ ਵਲ ਚਲ ਪੈਂਦੇ ਹਨ। ਕਈ ਲੋਕ ਰਾਵਣ ਦੇ ਪੁਤਲੇ ਦੇ ਅੱਧੇ ਜਲੇ ਬਾਂਸ ਵੀ ਚੁੱਕ ਕੇ ਨਾਲ ਲੈ ਜਾਂਦੇ ਹਨ
ਮਠਿਆਈਆਂ ਖ਼ਰੀਦਣਾ - ਵਾਪਸੀ ਤੇ ਲੋਕ ਬਜ਼ਾਰਾਂ ਵਿਚੋਂ ਲੰਘਦੇ ਹੋਏ ਮਠਾਇਆ ਦਿਆਂ ਦੁਕਾਨਾਂ ਦੁਆਲੇ ਭੀੜਾਂ ਪਾ ਲੈਂਦੇ ਹਨ ਤੇ ਭਾਂਤ - ਭਾਂਤ ਦੀ ਮਠਿਆਈ ਖਰੀਦ ਕੇ ਘਰ ਨੂੰ ਜਾਂਦੇ ਹਨ । ਫਿਰ ਰਾਤੀ ਖਾ ਪੀ ਕੇ ਸੌਂਦੇ ਹਨ ।
ਮਹਾਨਤਾ - ਇਸ ਪ੍ਰਕਾਰ ਦੁਸਹਿਰਾ ਬੜਾ ਹਰਮਨ ਪਿਆਰਾਂ ਤੇ ਦਿਲਪ੍ਰਚਾਰ ਨਾਲ ਭਰਿਆ ਤਿਉਹਾਰ ਹੈ । ਇਹ ਭਾਰਤੀ ਲੋਕਾਂ ਦੇ ਆਪਣੇ ਧਾਰਮਿਕ ਤੇ ਇਤਿਹਾਸਿਕ ਵਿਰਸੇ ਪ੍ਰਤੀ ਸਤਿਕਾਰ ਨੂੰ ਪ੍ਰਗਟ ਕਰਦਾ ਹੈ ।
So these are the few Happy Dussehra essay in punjabi. hope you guys like it you may also like Dasara images, Dasara wishes, Dasara Quotes, Dasara Messages, Dasara SMS, and much more about Dasara.
Check out -
Happy Dussehra Essay in English
Latest Slogans On Dussehra Festival In English
COMMENTS